ਪੰਜਾਬੀ/Punjabi *
* Users may need to install language specific fonts to view these pages
2010 ਦੀ ਮਰਦਮਸ਼ੁਮਾਰੀ ਬਾਰੇ
ਉਚਿਤ ਸਿਆਸੀ ਪ੍ਰਤੀਨਿਧਤਾ ਅਤੇ ਸੇਵਾਵਾਂ ਹਾਸਲ ਕਰਨ ਲਈ ਸਾਡੇ ਭਾਈਚਾਰਿਆਂ ਨੂੰ ਇਕ ਮਜ਼ਬੂਤ ਭਵਿੱਖ ਦੀ ਲੋੜ ਹੈ, ਪਹਿਲਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਇਕ ਰਾਸ਼ਟਰ ਵਜੋਂ ਅਸੀਂ ਕੌਣ ਹਾਂ। ਇਸੇ ਲਈ ਇਹ ਮਰਦਮਸ਼ੁਮਾਰੀ ਹੁੰਦੀ ਹੈ।
ਯੂ.ਐਸ. ਮਰਦਮਸ਼ੁਮਾਰੀ ਵਿਚ ਯੂਨਾਈਟਿਡ ਸਟੇਟਸ ਵਿਚਲੇ ਹਰੇਕ ਵਸਨੀਕ ਦੀ ਗਿਣਤੀ ਕੀਤੀ ਜਾਂਦੀ ਹੈ। ਇਹ ਸੰਵਿਧਾਨ ਦੀ ਧਾਰਾ 1, ਸੈਕਸ਼ਨ 2 ਤਹਿਤ ਜ਼ਰੂਰੀ ਹੈ, ਅਤੇ ਇਹ ਹਰੇਕ 10 ਸਾਲਾਂ ਬਾਅਦ ਹੁੰਦੀ ਹੈ। ਮਰਦਮਸ਼ੁਮਾਰੀ ਰਾਹੀਂ ਇਕੱਠੇ ਕੀਤੇ ਅੰਕੜਿਆਂ ਤੋਂ ਹੀ ਯੂ.ਐਸ. ਹਾਊਸ ਆਫ਼ ਰੀਪ੍ਰਜ਼ੈਂਟੇਟਿਵਜ਼ (ਪ੍ਰਤੀਨਿਧ ਸਭਾ) ਵਿਚ ਹਰੇਕ ਸੂਬੇ ਦੀਆਂ ਸੀਟਾਂ ਦੀ ਗਿਣਤੀ ਤੈਅ ਹੁੰਦੀ ਹੈ। ਸੂਬਾਈ ਅਤੇ ਸਥਾਨਕ ਸਰਕਾਰਾਂ ਵੀ ਮਰਦਮਸ਼ੁਮਾਰੀ ਨੂੰ ਸਿਆਸੀ ਅਧਿਕਾਰ ਖੇਤਰ ਪ੍ਰੀਭਾਸ਼ਤ ਕਰਨ ਲਈ ਵਰਤਦੀਆਂ ਹਨ - ਜਿਨ੍ਹਾਂ ਵਿਚ ਕਾਂਗਰਸ ਦੇ ਜ਼ਿਲ੍ਹੇ, ਸੂਬਾਈ ਵਿਧਾਇਕਾਂ, ਸ਼ਹਿਰ ਅਤੇ ਕਾਊਂਟੀ ਸੰਮਤੀਆਂ, ਅਤੇ ਸਕੂਲ ਬੋਰਡ ਜ਼ਿਲ੍ਹੇ ਵੀ ਸ਼ਾਮਲ ਹਨ - ਤਾਂ ਕਿ ਸਰਕਾਰ ਦੇ ਹਰੇਕ ਪੱਧਰ ਉੱਤੇ ਉਚਿਤ ਪ੍ਰਤੀਨਿਧਤਾ ਯਕੀਨੀ ਬਣਾਈ ਜਾ ਸਕੇ।
ਪਰ ਇਹ ਇਥੇ ਹੀ ਖ਼ਤਮ ਨਹੀਂ ਹੁੰਦਾ। ਮਰਦਮਸ਼ੁਮਾਰੀ ਦੇ ਅੰਕੜਿਆਂ ਦੀ ਵਰਤੋਂ, ਸਥਾਨਕ ਭਾਈਚਾਰਿਆਂ ਨੂੰ ਸੇਵਾਵਾਂ ਲਈ ਹਰੇਕ ਸਾਲ ਫੈਡਰਲ ਫੰਡਾਂ ਦੇ ਬਿਲੀਅਨ ਡਾਲਰਾਂ ਦੀ ਵੰਡ ਕਰਨ ਲਈ ਵੀ ਕੀਤੀ ਜਾਂਦੀ ਹੈ। ਇਨ੍ਹਾਂ ਵਿਚ ਸ਼ਾਮਲ ਹਨ:
- ਸੰਕਟਕਾਲੀਨ ਸੇਵਾਵਾਂ
- ਸੇਹਤ ਸੰਭਾਲ ਸੇਵਾਵਾਂ
- ਸਕੂਲ
- ਸੜਕਾਂ
- ਬਜ਼ੁਰਗਾਂ ਲਈ ਕੇਂਦਰ ਅਤੇ ਹੋਰ ਬਹੁਤ ਕੁਝ।
2010 ਦੀ ਮਰਦਮਸ਼ੁਮਾਰੀ ਸਾਡੇ ਦੇਸ਼ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਸ਼ਹਿਰੀ ਸ਼ਮੂਲੀਅਤ ਵਾਲੀ ਮੁਹਿੰਮ ਸੀ। ਮਾਰਚ 2010 ਵਿਚ ਇਕ ਛੋਟਾ 10 ਸਵਾਲਾਂ ਦਾ ਫਾਰਮ ਯੂ.ਐਸ. ਅਤੇ ਪਿਊਰਟੋ ਰਿਕੋ ਵਿਚਲੇ ਹਰੇਕ ਘਰ ਵਿਚ ਪਹੁੰਚਾਇਆ ਗਿਆ। ਇਨ੍ਹਾਂ ਵਿਚੋਂ ਕਰੀਬ 74 ਫ਼ੀਸਦੀ ਘਰਾਂ ਵਿਚੋਂ ਉਨ੍ਹਾਂ ਦੇ ਮਰਦਮਸ਼ੁਮਾਰੀ ਫਾਰਮ ਡਾਕ ਰਾਹੀਂ ਵਾਪਸ ਪ੍ਰਾਪਤ ਹੋਏ; ਬਾਕੀ ਰਹਿੰਦੇ ਘਰਾਂ ਦੀ ਗਿਣਤੀ ਮਰਦਮਸ਼ੁਮਾਰੀ ਕਾਮਿਆਂ ਵੱਲੋਂ ਪੂਰੇ ਯੂਨਾਈਟਿਡ ਸਟੇਟਸ ਵਿਚ ਘਰ-ਘਰ ਜਾ ਕੇ ਕੀਤੀ ਗਈ।


